ਚੌਥਾ ਚੰਡੀਗੜ੍ਹ ਮਿਊਜ਼ਿਕ ਐਂਡ ਫਿਲਮ ਫੈਸਟੀਵਲ ਅੱਜ ਤੋਂ ਸ਼ੁਰੂ
ਫੈਸਟੀਵਲ ਵਿੱਚ ਵੱਖ-ਵੱਖ ਲੜੀ ਦੀਆਂ ਫਿਲਮਾਂ ਅਤੇ ਲਘੂ ਫਿਲਮਾਂ ਦਿਖਾਈਆਂ ਜਾਣਗੀਆਂ
*ਚੰਡੀਗੜ੍ਹ, 7 ਅਪ੍ਰੈਲ, 2024*: ਚੌਥੇ ਚੰਡੀਗੜ੍ਹ ਮਿਊਜ਼ਿਕ ਐਂਡ ਫਿਲਮ ਫੈਸਟੀਵਲ ਦੇ ਪਹਿਲੇ ਦਿਨ ਦੀ ਸ਼ੁਰੂਆਤ ਸੈਕਟਰ-35ਏ ਚੰਡੀਗੜ੍ਹ ਦੇ ਮਿਊਂਸਪਲ ਭਵਨ ਵਿਖੇ ਧੂਮਧਾਮ ਨਾਲ ਹੋਈ। ਫ਼ਿਲਮ ਪ੍ਰੇਮੀਆਂ, ਵਿਦਿਆਰਥੀਆਂ ਅਤੇ ਉਭਰਦੇ ਫ਼ਿਲਮਸਾਜ਼ਾਂ ਵੱਲੋਂ ਇਸ ਦਾ ਭਰਪੂਰ ਸਵਾਗਤ ਕੀਤਾ ਗਿਆ। ਇਸ ਫੈਸਟੀਵਲ ਵਿੱਚ ਮਧੁਰ ਭੰਡਾਰਕਰ, ਕਿਰਨ ਜੁਨੇਜਾ, ਗੋਵਿੰਦ ਨਾਮਦੇਵ, ਪ੍ਰਦੀਪ ਸਿੰਘ ਰਾਵਤ, ਨਿਰਮਲ ਰਿਸ਼ੀ, ਵਿਜੇ ਪਾਟਕਰ, ਚੰਦਨ ਪ੍ਰਭਾਕਰ, ਪੰਕਜ ਬੈਰੀ, ਜੈਪ੍ਰਕਾਸ਼ ਸ਼ਾਅ, ਅਕਰਸ਼ ਅਲਘ, ਬਲਵਿੰਦਰ ਬਿੱਕੀ, ਸ਼ਰਨ ਸਿੰਘ, ਰੁਪਿੰਦਰ ਕੌਰ ਰੂਪੀ, ਮਲਕੀਤ ਰੌਣਲ, ਰਾਜ ਧਾਲੀਵਾਲ, ਤੀਰਥ ਸਿੰਘ ਗਿੱਲ ਅਤੇ ਰਾਜੇਸ਼ ਸ਼ਰਮਾ ਸਮੇਤ ਉਦਯੋਗ ਦੇ ਪੇਸ਼ੇਵਰਾਂ ਅਤੇ ਪ੍ਰਸਿੱਧ ਫਿਲਮ ਨਿਰਮਾਤਾਵਾਂ ਦੀ ਸ਼ਮੂਲੀਅਤ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਪੁੱਜੇ। ਫੈਸਟੀਵਲ ਦੇ ਸ਼ੁਰੂਆਤੀ ਦਿਨ ਵਿੱਚ ਫੀਚਰ ਫਿਲਮਾਂ ਅਤੇ ਲਘੂ ਫਿਲਮਾਂ ਦਾ ਵਿਭਿੰਨ ਮਿਸ਼ਰਣ ਦਿਖਾਇਆ ਗਿਆ। ਇਸ ਦੌਰਾਨ ਲੋਕਾਂ ਨੂੰ ਉੱਘੇ ਫਿਲਮ ਨਿਰਮਾਤਾਵਾਂ, ਅਦਾਕਾਰਾਂ, ਨਿਰਦੇਸ਼ਕਾਂ ਨਾਲ ਗੱਲਬਾਤ ਦਾ ਅਨੁਭਵ ਪ੍ਰਦਾਨ ਕੀਤਾ ਗਿਆ। ਜਿਸ ਵਿੱਚ ਸਿਨੇਮਾ ਉਦਯੋਗ ਵਿੱਚ ਪ੍ਰਚਲਿਤ ਮੌਜੂਦਾ ਰੁਝਾਨਾਂ ਅਤੇ ਤਕਨੀਕਾਂ ਬਾਰੇ ਵੱਡਮੁੱਲੀ ਜਾਣਕਾਰੀ ਦਿੱਤੀ ਗਈ।
ਆਪਣੇ ਵਿਚਾਰ ਸਾਂਝੇ ਕਰਦੇ ਹੋਏ ਫਿਲਮ ਫੈਸਟੀਵਲ ਦੇ ਡਾਇਰੈਕਟਰ ਰਾਜੇਸ਼ ਸ਼ਰਮਾ ਨੇ ਕਿਹਾ, “ਫੈਸਟੀਵਲ ਦੇ ਉਦਘਾਟਨੀ ਦਿਨ ਮਿਲੇ ਭਰਵੇਂ ਹੁੰਗਾਰੇ ਨੂੰ ਦੇਖ ਕੇ ਅਸੀਂ ਬਹੁਤ ਖੁਸ਼ ਹਾਂ।ਉਨ੍ਹਾਂ ਕਿਹਾ ਕਿ ਇਸ ਫੈਸਟੀਵਲ ਵਿੱਚ ਫਿਲਮ ਮੇਕਰਸ ਤੋਂ ਲੈ ਕੇ ਤਜਰਬੇਕਾਰ ਲੋਕਾਂ ਦਾ ਵੰਨ-ਸੁਵੰਨਾ ਇਕੱਠ ਦੇਖਣ ਨੂੰ ਮਿਲਿਆ। ਸਿਨੇਮਾ ਦੀ ਕਲਾ ਦਾ ਜਸ਼ਨ ਮਨਾ ਰਹੇ ਪੇਸ਼ੇਵਰ ਲੋਕਾਂ ਵੱਲੋਂ ਅਜਿਹਾ ਸਕਾਰਾਤਮਕ ਹੁੰਗਾਰਾ ਦੇਖਣਾ ਬਹੁਤ ਵਧੀਆ ਅਤੇ ਪ੍ਰੇਰਨਾਦਾਇਕ ਅਨੁਭਵ ਰਿਹਾ।
ਚੌਥੇ ਚੰਡੀਗੜ੍ਹ ਮਿਊਜ਼ਿਕ ਐਂਡ ਫਿਲਮ ਫੈਸਟੀਵਲ ਦੇ ਦੂਜੇ ਅਤੇ ਤੀਜੇ ਦਿਨ (8 ਅਪ੍ਰੈਲ ਅਤੇ 9 ਅਪ੍ਰੈਲ) ਦੇ ਪ੍ਰੋਗਰਾਮ ਚੰਡੀਗੜ੍ਹ ਯੂਨੀਵਰਸਿਟੀ ਕਰਵਾਏ ਜਾਣਗੇ।
ਅੱਜ ਦੇ ਮੇਲੇ ਵਿੱਚ ਕਈ ਲਘੂ ਫਿਲਮਾਂ ਵੀ ਦਿਖਾਈਆਂ ਗਈਆਂ, ਇਨ੍ਹਾਂ ਵਿੱਚ ਅੰਕੁਰ ਰਾਏ ਦੁਆਰਾ ਨਿਰਦੇਸ਼ਤ "ਟੇਸਟ", ਕੇਤਕੀ ਪਾਂਡੇ ਦੁਆਰਾ ਨਿਰਦੇਸ਼ਤ "ਦਿ ਲਾਸਟ ਮੀਲ", ਦੀਪਕ ਵਿਸ਼ਵਨਾਥ ਪਵਾਰ ਦੁਆਰਾ ਨਿਰਦੇਸ਼ਤ "ਚੋਰੀ", ਪ੍ਰਿਆ ਉਪਾਧਿਆਏ ਅਤੇ ਬਿਸ਼ਾਲ ਕੁਮਾਰ ਸਿੰਘ ਦੁਆਰਾ ਨਿਰਦੇਸ਼ਤ "ਆਖਰੀ ਤਸਵੀਰ", ਰੁਪਿੰਦਰ ਸਿੰਘ ਦੁਆਰਾ ਨਿਰਦੇਸ਼ਤ "ਮੁਹੱਬਤ ਦੀ ਮਿੱਟੀ"., ਪ੍ਰਿਅੰਕਾ ਗਾਂਗੁਲੀ ਦੁਆਰਾ ਨਿਰਦੇਸ਼ਤ "ਦ ਵਾਇਸ ਆਫ਼ ਐਕਟਿੰਗ", ਮਯੰਕ ਸ਼ਰਮਾ ਅਤੇ ਸਨਾਜ਼ਲੀ ਸੂਰੀ ਦੁਆਰਾ ਨਿਰਦੇਸ਼ਤ "ਦਿ ਲਾਸਟ ਵਿਸ਼", ਐਚਆਰਡੀ ਸਿੰਘ ਦੁਆਰਾ ਨਿਰਦੇਸ਼ਤ "ਤਲਾਕ", ਅਯਾਨਾ ਅਤੇ ਗੌਰੀ ਦੁਆਰਾ ਨਿਰਦੇਸ਼ਿਤ "ਆਈ ਵਾਂਟ ਆਉਟ", ਦੀਪਕ ਹੁੱਡਾ ਦੁਆਰਾ ਨਿਰਦੇਸ਼ਤ "ਉਡਾਨ ਜ਼ਿੰਦਗੀ ਕੀ", ਤਨਿਸ਼ਠਾ ਸਰਕਾਰ ਦੁਆਰਾ ਨਿਰਦੇਸ਼ਤ "ਫਿਰ ਸੇ ਉਜਾਲਾ...ਦਿ ਅਨਕੇਜਿੰਗ" ਅਤੇ ਨਿਸ਼ਾ ਲੂਥਰਾ ਦੁਆਰਾ ਨਿਰਦੇਸ਼ਤ "ਦਿ ਸਹਿਗਲ ਹਾਊਸ" ਸ਼ਾਮਿਲ ਹਨ।